ਹਾਕੀ ਲੀਗ:ਪੰਜਾਬ ਵਾਰੀਅਰਜ਼ ਅਤੇ ਕਲਿੰਗਾ ਲਾਂਸਰਜ਼ ਬਰਾਬਰ

ਕਲਿੰਗਾ ਲਾਂਸਰਜ਼ ਅਤੇ ਪੰਜਾਬ ਵਾਰੀਅਰਜ਼ ਦੇ ਖਿਡਾਰੀ ਗੇਂਦ ਉੱਤੇ ਕਬਜ਼ੇ ਲਈ ਭਿਡ਼ਦੇ ਹੋਏ।

ਕਲਿੰਗਾ ਲਾਂਸਰਜ਼ ਅਤੇ ਪੰਜਾਬ ਵਾਰੀਅਰਜ਼ ਦੇ ਖਿਡਾਰੀ ਗੇਂਦ ਉੱਤੇ ਕਬਜ਼ੇ ਲਈ ਭਿਡ਼ਦੇ ਹੋਏ।

ਚੰਡੀਗੜ੍ਹ, 15 ਫਰਵਰੀ : ਹਾਕੀ ਇੰਡੀਆ ਲੀਗ ਦੇ ਚੌਥੇ ਸੀਜ਼ਨ ਦਾ ਅੱਜ ਇੱਥੇ ਸੈਕਟਰ 42 ਹਾਕੀ ਸਟੇਡੀਅਮ ਵਿਖੇ ਕਲਿੰਗਾ ਲਾਂਸਰਜ਼ ਅਤੇ ਪੰਜਾਬ ਵਾਰੀਅਰਜ਼ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਮੈਚ 4-4 ਗੋਲਾਂ ਨਾਲ ਬਰਾਬਰੀ ੳੁੱਤੇ ਰਿਹਾ। ਮੈਚ ਦੇ ਪਹਿਲੇ ਅੱਧ ਵਿੱਚ ਕਲਿੰਗਾਂ ਲਾਂਸਰਜ਼ ਦੀ ਟੀਮ ਦੇ ਖਿਡਾਰੀ ਆਰਨ ਜ਼ਲਵਸਕੀ ਨੇ 14ਵੇਂ ਮਿੰਟ ਵਿੱਚ ਆਪਣੀ ਟੀਮ ਲਈ ਫੀਲਡ ਗੋਲ ਦਾਗ ਕੇ ਟੀਮ ਨੂੰ 2 -0 ਨਾਲ ਅੱਗੇ ਕਰ ਲਿਆ। ਕਲਿੰਗਾ ਲਾਂਸਰia ਦੇ ਹੀ ਕਿਊਜ਼ਨ ਕਰੈਸਪਰ ਨੇ ਪਹਿਲਾ ਅੱਧ ਖ਼ਤਮ ਹੋਣ ਤੋਂ ਇੱਕ ਮਿੰਟ ਪਹਿਲਾਂ 29ਵੇਂ ਮਿੰਟ ਵਿੱਚ ਆਪਣੀ ਟੀਮ ਲਈ ਦੂਜਾ ਸ਼ਾਨਦਾਰ ਫੀਲਡ ਗੋਲ ਕੀਤਾ ਅਤੇ ਟੀਮ ਨੂੰ 4-0 ਦੀ ਮਜ਼ਬੂਤੀ ਦਿੱਤੀ ਹੇੈ। ਅੱਧੇ ਟਈਮ ਤੋਂ ਬਾਅਦ ਦਾ ਦੂਜਾ ਅੱਧ ਪੰਜਾਬ ਵਾਰੀਅਰਜ਼ ਦੇ ਨਾਂ ਰਿਹਾ। ਖੇਡ ਦੇ 35ਵੇਂ ਮਿੰਟ ਵਿੱਚ ਪੰਜਾਬ ਵਾਰੀਅਰਜ਼ ਦੇ ਮੈਟ ਗੋਟਸ ਨੇ ਆਪਣੀ ਟੀਮ ਲਈ ਪਹਿਲਾ ਫੀਲਡ ਗੋਲ ਕੀਤਾ ਅਤੇ ਟੀਮ ਦਾ ਫਰਕ 2-4 ਕਰ ਦਿੱਤਾ। ਪੰਜਾਬ ਨੂੰ 36ਵੇਂ ਅਤੇ 54ਵੇਂ ਮਿੰਟ ਦੋ ਪਨੈਲਿਟੀ ਕਾਰਨਰ ਮਿਲੇ ਪਰ ਗੋਲ ਵਿੱਚ ਤਬਦੀਲ ਨਾ ਹੋ ਸਕੇ। ਮੈਚ ਦੇ ਆਖਰੀ 59ਵੇਂ ਮਿੰਟ ਪੰਜਾਬ ਲਈ ਕ੍ਰਿਸ਼ਮਾ ਵਾਪਰਿਆ ਜਦੋਂ ਜੈਕਬ ਵਟਨ ਨੇ ਬੇਹਤਰੀਨ ਫੀਲਡ ਗੋਲ ਕਰਕੇ ਪੰਜਾਬ ਵਾਰੀਅਰਜ਼ ਨੂੰ 4-4 ਗੋਲਾਂ ਦੀ ਬਰਾਬਰੀ ‘ਤੇ ਲੈ ਆਂਦਾ। ਮੈਚ ਦੇ 44ਵੇਂ ਮਿੰਟ ਵਿੱਚ ਪੰਜਾਬ ਵਾਰੀਅਰਜ਼ ਦੇ ਖਿਡਾਰੀ ਬਲਜੀਤ ਸਿੰਘ ਨੂੰ ਚੋਟ ਵੀ ਆਈ। ਅੱਜ ਦਾ ਇਹ ਮੈਚ ਕਾਫ਼ੀ ਮੁਕਾਬਲੇ ਵਾਲਾ ਅਤੇ ਰੌਚਕ ਰਿਹਾ। ਪੰਜਾਬ ਵਾਰੀਅਰਜ਼ ਨੇ 10 ਮੈਚ ਖੇਡੇ ਹਨ ਅਤੇ ਇਨ੍ਹਾਂ ਵਿਚੋਂ ਪੰਜ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਇੱਕ ਬਰਾਬਰ ਰਿਹਾ। ਇਸੇ ਤਰ੍ਹਾਂ ਕਲਿੰਗਾ ਲਾਂਸਰਜ਼ ਨੇ ਨੌ ਮੈਚ ਖੇਡੇ ਹਨ ਜਿਨ੍ਹਾਂ ਵਿੱਚ ਚਾਰ ‘ਤੇ ਜਿੱਤ ਹਾਸਲ ਕੀਤੀ ਅਤੇ ਇੱਕ ਬਰਾਬਰ ਰਿਹਾ।



from Punjab News – Latest news in Punjabi http://ift.tt/1Od4sAM
thumbnail
About The Author

Web Blog Maintain By RkWebs. for more contact us on rk.rkwebs@gmail.com

0 comments