ਵਾਸ਼ਿੰਗਟਨ, 11 ਫਰਵਰੀ : ਨੈੱਟ ਨਿਰਲੇਪਤਾ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਫੇਸਬੁੱਕ ਨੇ ਭਾਰਤ ’ਚ ਵਿਵਾਦਤ ‘ਫਰੀ ਬੇਸਿਕਸ’ ਪ੍ਰੋਗਰਾਮ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਟਰਾਈ ਵੱਲੋਂ ਟੈਲੀਕਾਮ ਅਪਰੇਟਰਾਂ ਨੂੰ ਕਨਟੈਂਟ ਦੇ ਆਧਾਰ ’ਤੇ ਇੰਟਰਨੈੱਟ ਦੀਆਂ ਵੱਖ ਵੱਖ ਦਰਾਂ ਵਸੂਲੇ ਜਾਣ ’ਤੇ ਰੋਕ ਲਾਉਣ ਤੋਂ ਬਾਅਦ ਫੇਸਬੁੱਕ ਨੇ ਇਹ ਕਦਮ ਚੁੱਕਿਆ ਹੈ। ਫੇਸਬੁੱਕ ਦੇ ਤਰਜਮਾਨ ਨੇ ਈਮੇਲ ਰਾਹੀਂ ਪੈਰ ਪਿੱਛੇ ਖਿੱਚਣ ਦਾ ਐਲਾਨ ਕੀਤਾ।
ਫੇਸਬੁੱਕ ਦੇ ਪ੍ਰੋਗਰਾਮ ਦੀ ਤਿੱਖੀ ਨੁਕਤਾਚੀਨੀ ਹੋਈ ਸੀ ਕਿਉਂਕਿ ਇਹ ਨੈੱਟ ਨਿਰਲੇਪਤਾ ਦੇ ਸਿਧਾਂਤਾ ਦੀ ਉਲੰਘਣਾ ਸੀ। ਆਲੋਚਕਾਂ ਦਾ ਮੰਨਣਾ ਹੈ ਕਿ ਇੰਟਰਨੈੱਟ ਹਰ ਕਿਸੇ ਨੂੰ ਬਰਾਬਰੀ ਦੀਆਂ ਸ਼ਰਤਾਂ ’ਤੇ ਮਿਲਣਾ ਚਾਹੀਦਾ ਹੈ ਅਤੇ ਫਰੀ ਬੇਸਿਕਸ ਵਾਂਗ ਚੋਣਵੀਆਂ ਵੈਬਸਾਈਟਾਂ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ।
ਫਰੀ ਬੇਸਿਕਸ ਦੀ ਸਹੂਲਤ ਭਾਰਤ ’ਚ ਰਿਲਾਇੰਸ ਕਮਿੳੂਨਿਕੇਸ਼ਨਸ ਨਾਲ ਮਿਲ ਕੇ ਦਿੱਤੀ ਜਾ ਰਹੀ ਸੀ। ਆਰਕਾਮ ਨੇ ਦਸੰਬਰ ’ਚ ਟਰਾਈ ਤੋਂ ਮਿਲੇ ਨਿਰਦੇਸ਼ਾਂ ਮਗਰੋਂ ਸੇਵਾ ਨੂੰ ਰੋਕ ਦਿੱਤਾ ਸੀ। ਇਸ ਨਾਲ ਫੇਸਬੁੱਕ ਦੇ ਫਰੀ ਬੇਸਿਕਸ ਅਤੇ ਏਅਰਟੈੱਲ ਦੇ ਜ਼ੀਰੋ ਰੇਟਿੰਗ ਪਲਾਨ ’ਤੇ ਵੀ ਰੋਕ ਲੱਗ ਗਈ ਹੈ।
from Punjab News – Latest news in Punjabi http://ift.tt/1QaNNiD
0 comments