ਨਿੳੂਯਾਰਕ, 11 ਫਰਵਰੀ : ਅਮਰੀਕੀ ਸਿੱਖ ਅਦਾਕਾਰ ਵਾਰਿਸ ਅਾਹਲੂਵਾਲੀਆ ਮੈਕਸੀਕੋ ਦੀ ਉਡਾਣ ਰਾਹੀਂ ਆਪਣੇ ਘਰ ਨਿੳੂਯਾਰਕ ’ਚ ਬੁੱਧਵਾਰ ਨੂੰ ਪਰਤ ਆਇਆ ਹੈ। ਖਾਸ ਗੱਲ ਇਹ ਰਹੀ ਕਿ ਉਸ ਦੀ ਦਸਤਾਰ ਉਤਾਰ ਕੇ ਚੈਕਿੰਗ ਨਹੀਂ ਹੋਈ। ਏਅਰੋ ਮੈਕਸੀਕੋ ਨੇ ਦਸਤਾਰ ਉਤਾਰ ਕੇ ਚੈਕਿੰਗ ਨਾ ਕਰਾਉਣ ’ਤੇ ਵਾਰਿਸ ਆਹਲੂਵਾਲੀਆ ਨੂੰ ਉਡਾਣ ਫਡ਼ਨ ਤੋਂ ਰੋਕ ਦਿੱਤਾ ਸੀ ਜਦਕਿ ਵਾਰਿਸ ਦਸਤਾਰ ਨੂੰ ਨਾ ਉਤਾਰਨ ’ਤੇ ਅਡ਼ ਗਿਆ ਸੀ। ਬਾਅਦ ’ਚ ਜਦੋਂ ਏਅਰਲਾਈਨਜ਼ ਨੂੰ ਸਿੱਖੀ ਸਰੂਪ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਵਾਰਿਸ ਆਹਲੂਵਾਲੀਆ ਤੋਂ ਮੁਆਫ਼ੀ ਮੰਗ ਲਈ। ਘਰ ਪਰਤਣ ਸਮੇਂ ਫਡ਼ੀ ਉਡਾਣ ਮੌਕੇ ਉਸ ਦੀ ਦਸਤਾਰ ਤਾਂ ਚੈੱਕ ਨਹੀਂ ਕੀਤੀ ਗਈ ਪਰ ਉਸ ਨੂੰ ਕਿਹਾ ਗਿਆ ਕਿ ਉਹ ਦਸਤਾਰ ’ਤੇ ਹੱਥ ਫੇਰੇ ਅਤੇ ਫਿਰ ਹੱਥਾਂ ਦੀ ਯੰਤਰ ’ਤੇ ਚੈਕਿੰਗ ਤੋਂ ਬਾਅਦ ਉਸ ਨੂੰ ਹਰੀ ਝੰਡੀ ਦੇ ਦਿੱਤੀ ਗਈ। ਨਿੳੂਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਪਹਿਲਾਂ ਵੀ ਇੰਜ ਹੀ ਚੈਕਿੰਗ ਕੀਤੀ ਜਾਂਦੀ ਸੀ।
ਮੈਕਸੀਕੋ ਸ਼ਹਿਰ ਤੋਂ ਉਡਾਣ ਭਰਨ ਸਮੇਂ ਉਸ ਨੇ ਆਨਲਾਈਨ ਆਪਣੀ ਤਸਵੀਰ ਪਾਈ ਹੈ ਜਿਸ ’ਚ ਉਸ ਨੇ ਜਹਾਜ਼ ਅੰਦਰ ਦੋ ਪਾਇਲਟਾਂ ਦੇ ਮੋਢਿਆਂ ਦੁਆਲੇ ਹੱਥ ਪਾਏ ਹੋਏ ਹਨ।
from Punjab News – Latest news in Punjabi http://ift.tt/1QaNNiu
0 comments