ਸਿੰਗਾਪੁਰ ਨੂੰ ਹਰਾ ਕੇ ਭਾਰਤ ਆਖਰੀ ਅੱਠਾਂ ’ਚ

Srikanth K of India plays against Zi Liang Derek Wong of Singapore during their men's singles match of Badminton Asia Team Championships at Gachibowli Stadium in Hyderabad on February 17, 2016. Srikanth won the match 21-15, 12-21, 21-13. AFP PHOTO / Noah SEELAM

ਹੈਦਰਾਬਾਦ, 17 ਫਰਵਰੀ : ਭਾਰਤ ਦੀ ਪੁਰਸ਼ ਟੀਮ ਅੱਜ ਇਥੇ ਏਸ਼ਿਆਈ ਬੈਡਮਿੰਟਨ ਟੀਮ ਚੈਂਪੀਅਨਸ਼ਿਪ ਦੇ ਗਰੁੱਪ ਏ ਵਿੱਚ ਇਕਤਰਫ਼ਾ ਮੁਕਾਬਲੇ ਵਿੱਚ ਸਿੰਗਾਪੁਰ ਨੂੰ 5-0 ਦੀ ਕਰਾਰੀ ਸ਼ਿਕਸਤ ਦੇ ਕੇ ਕੁਆਰਟਰ ਫਾਈਨਲ ਵਿੱਚ ਪੁੱਜ ਗਈ। ਇਸ ਗਰੁੱਪ ਦੀਆਂ ਹੋਰਨਾਂ ਟੀਮਾਂ ’ਚ ਚੀਨ ਵੀ ਸ਼ਾਮਲ ਹੈ। ਟੂਰਨਾਮੈਂਟ ਦੇ ਨੇਮਾਂ ਮੁਤਾਬਕ ਹਰ ਮੁਕਾਬਲੇ ਲਈ ਤਿੰਨ ਸਿੰਗਲਜ਼ ਤੇ ਦੋ ਡਬਲਜ਼ ਮੈਚ ਹੋਣਗੇ। ਭਾਰਤ ਲਈ ਅੱਜ ਮੁਕਾਬਲੇ ਦੀ ਸ਼ੁਰੂਆਤ ਕਿਦਾਂਬੀ ਸ਼੍ਰੀਕਾਂਤ ਨੇ ਕੀਤੀ ਜਿਸ ਨੇ ਗਚੀਬਾਓਲੀ ਇਨਡੋਰ ਸਟੇਡੀਅਮ ਵਿੱਚ ਖੇਡੇ ਪਹਿਲੇ ਸਿੰਗਲਜ਼ ਮੁਕਾਬਲੇ ਵਿੱਚ ਵਿਸ਼ਵ ਦੇ ਨੌਵੇਂ ਨੰਬਰ ਦੇ ਖਿਡਾਰੀ ਝੀ ਲਿਯਾਂਗ ਡੇਰੇਕ ਵੋਂਗ ਨੂੰ 21-16, 12-21, 21-13 ਦੀ ਮਾਤ ਦਿੱਤੀ। ਦੂਜੇ ਮੁਕਾਬਲੇ ਵਿੱਚ ਅਜੈ ਜੈਰਾਮ ਨੇ ਕੀਨ ਯੂ ਲੋ ਨੂੰ 21-11, 21-18 ਨਾਲ ਹਰਾਇਆ। ੲਿਸ ਤੋਂ ਬਾਅਦ ਭਾਰਤ ਨੇ ਦੋਵਾਂ ਡਬਲਜ਼ ਮੁਕਾਬਲਿਆਂ ਨੂੰ ਵੀ ਸੌਖਿਆਂ ਆਪਣੇ ਨਾਂ ਕਰ ਲਿਆ। ਮਨੂ ਅਤਰੀ ਤੇ ਸੁਮਿਤ ਰੈੱਡੀ ਨੇ ਯੋਂਗ ਕਾਈ ਟੈਰੀ ਹੀ ਤੇ ਕੀਨ ਹੀਨ ਲੋ ਨੂੰ 21-15, 21-14 ਨਾਲ ਮਧੋਲ ਦਿੱਤਾ। ਪ੍ਰਣਵ ਜੈਰੀ ਚੋਪਡ਼ਾ ਤੇ ਅਕਸ਼ੈ ਦਿਵਾਲਕਰ ਨੇ ਦੂਜੇ ਡਬਲਜ਼ ਵਿੱਚ ਡੈਨੀ ਬਾਵਾ ਕ੍ਰਿਸਨਾਂਤਾ ਤੇ ਹੇਂਦਰਾ ਵਿਜਾਇਆ ਦੀ ਜੋਡ਼ੀ ਨੂੰ ਸਿੱਧੇ ਸੈੱਟਾਂ ਵਿੱਚ 21-14, 21-13 ਨਾਲ ਹਰਾਇਆ। ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਐਚ.ਐਸ. ਪ੍ਰਣਯ ਨੇ ਦਿਨ ਦੇ ਆਖਰੀ ਮੁਕਾਬਲੇ ਵਿੱਚ ਜਿਨ ਰੇਈ ਰੇਯਾਨ ਐਨਜੀ ਨੂੰ 21-10, 21-12 ਨਾਲ ਹਰਾ ਕੇ 5-0 ਨਾਲ ਹੂੰਝਾ ਫੇਰ ਦਿੱਤਾ। ਇਸ ਦੌਰਾਨ ਪੁਰਸ਼ ਵਰਗ ਦੇ ਖੇਡੇ ਗਏ ਹੋਰਨਾਂ ਮੁਕਾਬਲਿਆਂ ਵਿੱਚ ਜਪਾਨ ਨੇ ਸ਼੍ਰੀਲੰਕਾ ਨੂੰ 5-0, ਮਲੇਸ਼ੀਆ ਨੇ ਨੇਪਾਲ ਨੂੰ 5-0 ਤੇ ਹਾਂਗਕਾਂਗ ਚੀਨ ਨੇ ਫਿਲੀਪੀਨਸ ਨੂੰ 4-1 ਨਾਲ ਹਰਾਇਆ।



from Punjab News – Latest news in Punjabi http://ift.tt/1VoQEc9
thumbnail
About The Author

Web Blog Maintain By RkWebs. for more contact us on rk.rkwebs@gmail.com

0 comments