ਬਾਦਲ ਨਿਵਾਸ ਤੋਂ ਹੀ ਚੱਲੇਗੀ ਅਜੇ ਪੰਜਾਬ ਸਰਕਾਰ

BADAL2ਚੰਡੀਗੜ੍ਹ 13 ਫਰਵਰੀ : ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਅਜੇ ਇਕ ਹਫ਼ਤਾ ਹੋਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਤੋਂ ਹੀ ਚੱਲਣਗੀਆਂ। ਸ੍ਰੀ ਬਾਦਲ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਉਨ੍ਹਾਂ ਨੂੰ ਹਫ਼ਤੇ ਲਈ ਹੋਰ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਮੁੱਖ ਮੰਤਰੀ ਦੇ ਬਿਮਾਰ ਹੋਣ ਕਾਰਨ ਤਿੰਨ ਹਫ਼ਤਿਆਂ ਤੋਂ ਮੁੱਖ ਮੰਤਰੀ ਦਫ਼ਤਰ ਤੇ ਸਕੱਤਰੇਤ ’ਚ ਸਰਗਰਮੀਆਂ ਠੱਪ ਪਈਆਂ ਹਨ। ਮੁੱਖ ਮੰਤਰੀ ਦੀ ਗ਼ੈਰ ਹਾਜ਼ਰੀ ਕਾਰਨ ਹੋਰ ਮੰਤਰੀ ਵੀ ਘੱਟ ਹੀ ਦਫ਼ਤਰਾਂ ਚ ਆਉਂਦੇ ਹਨ। ਆਪਣੀ ਉਮਰ ਦੇ 80ਵੇਂ ਦਹਾਕੇ ਦੇ ਅੰਤਲੇ ਵਰ੍ਹਿਆਂ ਦੌਰਾਨ ਵੀ ਨੌਜਵਾਨਾਂ ਵਾਂਗ ਕੰਮ ਕਰਨ ਦੀ ਹਿੰਮਤ ਰੱਖਣ ਵਾਲੇ ਮੁੱਖ ਮੰਤਰੀ ਦੇ ਬਿਮਾਰ ਹੋਣ ਕਾਰਨ ਉਨ੍ਹਾਂ ਦੇ ਰੋਜ਼ ਮਰ੍ਹਾ ਦੇ ਕੰਮਕਾਰ ਨੂੰ ਢਾਹ ਲੱਗੀ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਮੁਤਾਬਕ ਬਿਮਾਰੀ ਦੇ ਬਾਵਜੂਦ ਸ੍ਰੀ ਬਾਦਲ ਜ਼ਰੂਰੀ ਫਾਈਲਾਂ ਦਾ ਨਿਪਟਾਰਾ ਆਪਣੇ ਨਿਵਾਸ ਤੋਂ ਹੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਸ੍ਰੀ ਬਾਦਲ ਹੁਣ 2 ਤੋਂ 3 ਘੰਟੇ ਕੰਮ ਕਰ ਰਹੇ ਹਨ ਜਦੋਂ ਕਿ ਆਮ ਤੌਰ ’ਤੇ ਦਿਨ ਵਿੱਚ ਉਹ 10 ਘੰਟੇ ਤਕ ਵੀ ਕੰਮ ਕਰਦੇ ਸਨ। ਅਕਸਰ ਉਹ ਆਪਣੇ ਪੁੱਤਰ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲੋਂ ਵੀ ਜ਼ਿਆਦਾ ਕੰਮ ਕਰਨ  ਦੀ ਸਮਰੱਥਾ ਹੋਣ ਦਾ ਦਾਅਵਾ ਕਰਦੇ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ 22 ਜਨਵਰੀ ਨੂੰ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬਿਮਾਰ ਹੋ ਗਏ ਸਨ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਦਮੇ ਦਾ ਦੌਰਾ ਪਿਆ ਸੀ ਅਤੇ ਠੰਢ ਕਾਰਨ ਬਿਮਾਰੀ ਜ਼ਿਆਦਾ ਵੱਧ ਗਈ ਸੀ। ਉਹ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਪੀਜੀਆਈ ’ਚ ਇਲਾਜ ਅਧੀਨ ਰਹੇ। ਉਹ ਗਣਤੰਤਰ ਦਿਵਸ ਅਤੇ ਹੋਰਨਾਂ ਕਈ ਸਮਾਰੋਹਾਂ ਵਿੱਚ ਵੀ ਸ਼ਮੂਲੀਅਤ ਨਹੀਂ ਕਰ ਸਕੇ। ਅਕਾਲੀ-ਭਾਜਪਾ ਗਠਜੋਡ਼ ਦੇ ਸਬੰਧਾਂ ਨੂੰ ਲੈ ਕੇ ਦੋਹਾਂ ਪਾਰਟੀਆਂ ਦੇ ਆਗੂਆਂ ਦਰਮਿਆਨ ਦਿੱਲੀ ’ਚ ਹੋਈਆਂ ਮੀਟਿੰਗਾਂ ’ਚ ਵੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਪਾਰਟੀ ਆਗੂਆਂ ਨੇ ਹੀ ਸ਼ਮੂਲੀਅਤ ਕੀਤੀ। ਸਰਕਾਰ ਵੱਲੋਂ ਭਾਵੇਂ ਮਹੱਤਵਪੂਰਨ ਫ਼ੈਸਲੇ ਮੁੱਖ ਮੰਤਰੀ ਦੇ ਨਿਵਾਸ ਤੋਂ ਹੀ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਰਕਾਰੀ ਕੰਮਾਂ ਵਿੱਚ ਖਡ਼ੋਤ ਆ ਗਈ ਹੈ। ਸਰਕਾਰ ਨੇ ਮੰਤਰੀ ਮੰਡਲ ਦੀ ਮੀਟਿੰਗ ਵੀ ਨਹੀਂ ਸੱਦੀ ਹੈ ਜਦਕਿ ਕਰੀਬ ਮਹੀਨਾ ਕੁ ਪਹਿਲਾਂ ਆਖਰੀ ਬੈਠਕ ਹੋਈ ਸੀ।
ਇਸ ਸਮੇਂ ਦੌਰਾਨ ਮੁੱਖ ਮੰਤਰੀ ਸਿਆਸੀ ਸਰਗਰਮੀਆਂ ਤੋਂ ਵੀ ਦੂਰ ਰਹੇ। ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ ਉਨ੍ਹਾਂ ਪ੍ਰਚਾਰ ਨਹੀਂ ਕੀਤਾ। ਸ੍ਰੀ ਬਾਦਲ ਦੇ ਸਿਆਸੀ ਸਫ਼ਰ ਵਿੱਚ ਇਹ ਵੱਡੀ ਘਟਨਾ ਮੰਨੀ ਜਾਵੇਗੀ ਕਿ ਉਹ ਸੱਤਾ ’ਚ ਹੁੰਦੇ ਹੋਏ ਵੀ ਚੋਣ ’ਚ ਆਪਣੀ ਪਾਰਟੀ ਦੇ ਉਮੀਦਵਾਰ ਲਈ ਪ੍ਰਚਾਰ ਨਹੀਂ ਕਰ ਸਕੇ। ਬਜ਼ੁਰਗ ਅਕਾਲੀ ਨੇਤਾ ਬਾਰੇ ਇਹੀ ਧਾਰਨਾ ਹੈ ਕਿ ਉਹ ਹੋਰ ਕੰਮਾਂ ਨਾਲੋਂ ਚੋਣ ਪ੍ਰਚਾਰ ’ਚ ਵਧੇਰੇ ਦਿਲਚਸਪੀ ਦਿਖਾਉਂਦੇ ਹਨ।



from Punjab News – Latest news in Punjabi http://ift.tt/243eobR
thumbnail
About The Author

Web Blog Maintain By RkWebs. for more contact us on rk.rkwebs@gmail.com

0 comments