ਫਾੲੀਨਲ ਵਿੱਚ ਵੈਸਟਇੰਡੀਜ਼ ਦੀ ਟੱਕਰ ਭਾਰਤ ਨਾਲ

ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਵੈਸਟਇੰਡੀਜ਼ ਦੇ ਖਿਡਾਰੀ।

ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਵੈਸਟਇੰਡੀਜ਼ ਦੇ ਖਿਡਾਰੀ।

ਮੀਰਪੁਰ : ਸ਼ਮਰ ਸਪਰਿੰਗਰ ਦੇ ਚੰਗੇ ਪ੍ਰਦਰਸ਼ਨ ਸਦਕਾ ਵੈਸਟਇੰਡੀਜ਼ ਨੇ ਅੱਜ ਦਿਲਚਸਪ ਮੁਕਾਬਲੇ ਵਿੱਚ ਮੇਜ਼ਬਾਨ ਬੰਗਲਾਦੇਸ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ ਤੇ ਫਾਈਨਲ ਵਿੱਚ ਉਸ ਦਾ ਮੁਕਾਬਲਾ ਭਾਰਤ ਨਾਲ ਹੋਵੇਗਾ।
ਵੈਸਟਇੰਡੀਜ਼ ਸਾਹਮਣੇ 227 ਦਡ਼ਾਂ ਦਾ ਟੀਚਾ ਸੀ ਤੇ ਅਜਿਹੇ ਵਿੱਚ ਸਪਰਿੰਗਰ ਨੇ 88 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਇੱਕ ਛੱਕਾ ਜਡ਼ਦਿਆਂ 62 ਦੌਡ਼ਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਕਪਤਾਨ ਸ਼ਿਮਰਾਨ ਹੇਟਮੇਯਰ ਨੇ 60 ਅਤੇ ਸਲਾਮੀ ਬੱਲੇਬਾਜ਼ ਗਿਡਰੋਨ ਪੋਪ ਨੇ 38 ਦੌਡ਼ਾਂ ਦਾ ਯੋਗਦਾਨ ਪਾਇਆ ਜਿਸ ਨਾਲ ਵੈਸਟਇੰਡੀਜ਼ ਦੀ ਟੀਮ 48.4 ਓਵਰਾਂ ਵਿੱਚ ਸੱਤ ਵਿਕਟਾਂ ’ਤੇ 230 ਦੌਡ਼ਾਂ ਬਣਾ ਕੇ ਦੂਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜ ਗਈ, ਜਿਹਡ਼ਾ 14 ਫਰਵਰੀ ਨੂੰ ਹੋਣਾ ਹੈ।
ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ 50 ਓਵਰਾਂ ਵਿੱਚ 226 ਦੌਡ਼ਾਂ ਬਣਾ ਕੇ ਆਊਟ ਹੋ ਗਈ ਸੀ। ਉਸ ਵੱਲੋਂ ਕਪਤਾਨ ਮੇਹਦੀ ਹਸਨ ਮਿਰਾਜ ਨੇ 60 ਜਦਕਿ ਮੁਹੱਮਦ ਸੈਫੁਦੀਨ ਨੇ 36 ਅਤੇ ਜੋਏਰਾਜ ਸ਼ੇਖ ਨੇ 35 ਦੌਡ਼ਾਂ ਦਾ ਯੋਗਦਾਨ ਪਾਇਆ। ਵੈਸਟੲਿੰਡੀਜ਼ ਲਈ ਕੀਮੋ ਪਾਲ ਨੇ 20 ਦੌਡ਼ਾਂ ਦੇਕੇ ਤਿੰਨ ਵਿਕਟਾਂ ਲਈਆਂ ਜਦਕਿ ਸਪਰਿੰਗਰ ਅਤੇ ਸ਼ੇਮਾਰ ਹੋਲਡਰ ਨੇ ਦੋ-ਦੋ ਵਿਕਟਾਂ ਲਈਆਂ।
ਵੇਸਟਇੰਡੀਜ਼ ਨੇ ਸਹਿਜ ਸ਼ੁਰੂਆਤ ਕੀਤੀ ਪਰ ਉਸ ਨੇ ਨਿਯਮਤ ਫਰਕ ਨਾਲ ਵਿਕਟਾਂ ਗਵਾਈਆਂ, ਜਿਸ ਕਾਰਨ ਉਸ ਦਾ ਮੰਜ਼ਿਲ ਤੱਕ ਪਹੁੰਚਣਾ ਮੁਸ਼ਕਲ ਵੀ ਹੋ ਗਿਆ ਸੀ। ਬੰਗਲਾਦੇਸ਼ ਲਈ ਸਾਲੇਹ ਅਹਿਮਦ ਸ਼ਾਵਨ ਨੇ 37 ਦੌਡ਼ਾਂ ਦੇ ਕੇ ਤਿੰਨ ਜਦਕਿ ਮੁਹੱਮਦ ਸੈਫੁਦੀਨ ਅਤੇ ਮੇਹਦੀ ਹਸਨ ਮਿਰਾਜ ਨੇ ਦੋ-ਦੋ ਵਿਕਟਾਂ ਲਈਆਂ। ਉਨ੍ਹਾਂ ਦਾ ਹਰਫਨਾਮੌਲਾ ਪ੍ਰਦਰਸ਼ਨ ਆਖਿਰ ਵਿੱਚ ਸਪਿੰਗਰ ਅੱਗੇ ਬੇਕਾਰ ਸਾਬਤ ਹੋਇਆ। ਭਾਰਤ ਨੇ ਪਹਿਲੇ ਸੈਮੀਫਾਈਨਲ ਵਿੱਚ ਸ੍ਰੀਲੰਕਾ ਨੂੰ 97 ਦੌਡ਼ਾਂ ਨਾਲ ਹਰਾ ਕੇ ਚੌਥੀ ਵਾਰ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਕਿਸੇ ਵੀ ਪੱਧਰ ’ਤੇ ਆਈਸੀਸ ਟੂਰਨਾਮੈਂਟ ਦੇ ਫਾਈਨਲ ਵਿੱਚ 1983 ਤੋਂ ਬਾਅਦ ਪਹਿਲੀ ਵਾਰ ਆਹਮਣੇ-ਸਾਹਮਣੇ ਹੋਣਗੀਆਂ। ਕਪਿਲ ਦੇਵ ਦੀ ਅਗਵਾਈ ਵਿੱਚ ਭਾਰਤ ਨੇ ਵੈਸਟਇੰਡੀਜ਼ ਦੀ ਟੀਮ ਨੂੰ ਲਾਰਡਜ਼ ਵਿੱਚ ਖੇਡੇ ਫਾਈਨਲ ਵਿੱਚ 43 ਦੌਡ਼ਾਂ ਨਾਲ ਹਰਾ ਕੇ ੲਿਤਿਹਾਸ ਰਚਿਆ ਸੀ। ਅੰਡਰ-19 ਤਹਿਤ ਹੁਣ ਤੱਕ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਨੌਂ ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ ਸੱਤ ਜਿੱਤੇ ਹਨ।



from Punjab News – Latest news in Punjabi http://ift.tt/20PoMom
thumbnail
About The Author

Web Blog Maintain By RkWebs. for more contact us on rk.rkwebs@gmail.com

0 comments